“अरदास के साथ रखी गई विकास कार्यों की नींव, सैकड़ों श्रद्धालु बने ऐतिहासिक पल के साक्षी”
नानकमत्ता। ऐतिहासिक गुरुद्वारा श्री नानकमत्ता साहिब में श्रद्धालुओं की सुविधाओं को और बेहतर बनाने की दिशा में एक महत्वपूर्ण कदम उठाते हुए बाला मरदाना यात्री निवास, कार पार्किंग एवं सड़क निर्माण कार्य का शुभारंभ किया गया। इस अवसर पर दिल्ली से पधारे संत बाबा बचन सिंह जी ने विधिवत उद्घाटन कर विकास कार्यों की शुरुआत करवाई।
गुरुद्वारा साहिब पहुंचने पर संत बाबा बचन सिंह जी का गुरुद्वारा प्रबंधक कमेटी के अध्यक्ष सरदार जोगिंदर सिंह, महासचिव सरदार अमरजीत सिंह तथा संत बाबा रविंद्र सिंह रवि द्वारा शॉल ओढ़ाकर गर्मजोशी से स्वागत किया गया।
निर्माण कार्य प्रारंभ होने से पूर्व गुरुद्वारा साहिब में अरदास की गई, जिसमें बड़ी संख्या में संगत एवं श्रद्धालु उपस्थित रहे। अरदास उपरांत संत बाबा बचन सिंह जी ने अपने हाथों से फावड़े द्वारा मिट्टी डालकर कार पार्किंग निर्माण कार्य की नींव रखी। इसके बाद गुरुद्वारा प्रबंधक कमेटी के अध्यक्ष सरदार जोगिंदर सिंह एवं महासचिव सरदार अमरजीत सिंह ने भी नींव में मिट्टी डालकर विकास कार्यों का शुभारंभ किया।
इस अवसर पर वक्ताओं ने कहा कि गुरुद्वारा साहिब में लगातार विकास कार्य कराए जा रहे हैं, जिससे देश-विदेश से आने वाले श्रद्धालुओं को बेहतर सुविधाएं उपलब्ध हो सकें। बाला मरदाना यात्री निवास, विशाल कार पार्किंग एवं सड़क निर्माण कार्य पूर्ण होने के बाद श्रद्धालुओं को आवागमन और ठहरने में काफी सुविधा मिलेगी।कार्यक्रम में गुरुद्वारा प्रबंधक कमेटी के सदस्य सरदार निर्मल सिंह, सरदार कुलदीप सिंह पन्नू, सरदार सुखवंत सिंह पन्नू, सरदार दविंदर सिंह सिद्धू, सरदार गुरवंत सिंह सोनी, सरदार गुरदयाल सिंह, सरदार हरभजन सिंह, सरदार अजीत पाल सिंह, सरदार लक्खा सिंह, सरदार गुरजीत सिंह दीपा, सरदार जसवीर सिंह (बहेड़ी-बिलासपुर), सरदार जनरल सिंह, सरदार निर्मल सिंह सहित बड़ी संख्या में संगत एवं श्रद्धालु उपस्थित रहे। श्रद्धा, सेवा और संगत के भाव के साथ शुरू हुए इन विकास कार्यों को गुरुद्वारा श्री नानकमत्ता साहिब के उज्ज्वल भविष्य तथा श्रद्धालुओं की सुविधा के लिए एक महत्वपूर्ण उपलब्धि माना जा रहा है।




ਨਾਨਕਮੱਤਾ। ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਸੰਗਤਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਬਾਲਾ ਮਰਦਾਨਾ ਯਾਤਰੀ ਨਿਵਾਸ, ਕਾਰ ਪਾਰਕਿੰਗ ਅਤੇ ਸੜਕ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਦਿੱਲੀ ਤੋਂ ਪਹੁੰਚੇ ਸੰਤ ਬਾਬਾ ਬਚਨ ਸਿੰਘ ਜੀ ਨੇ ਵਿਧੀਵਤ ਉਦਘਾਟਨ ਕਰਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਸੰਤ ਬਾਬਾ ਬਚਨ ਸਿੰਘ ਜੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ, ਮਹਾਂਸਚਿਵ ਸਰਦਾਰ ਅਮਰਜੀਤ ਸਿੰਘ ਅਤੇ ਸੰਤ ਬਾਬਾ ਰਵਿੰਦਰ ਸਿੰਘ ਰਵੀ ਵੱਲੋਂ ਸ਼ਾਲ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਨਿਰਮਾਣ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਗਈ, ਜਿਸ ਵਿੱਚ ਸੈਂਕੜੇ ਸ਼ਰਧਾਲੂ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਅਰਦਾਸ ਉਪਰੰਤ ਸੰਤ ਬਾਬਾ ਬਚਨ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਫਾਵੜੇ ਰਾਹੀਂ ਮਿੱਟੀ ਪਾ ਕੇ ਕਾਰ ਪਾਰਕਿੰਗ ਦੇ ਨਿਰਮਾਣ ਕਾਰਜ ਦੀ ਨੀਂਹ ਰੱਖੀ। ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਅਤੇ ਮਹਾਂਸਚਿਵ ਸਰਦਾਰ ਅਮਰਜੀਤ ਸਿੰਘ ਨੇ ਵੀ ਨੀਂਹ ਵਿੱਚ ਮਿੱਟੀ ਪਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਬਾਲਾ ਮਰਦਾਨਾ ਯਾਤਰੀ ਨਿਵਾਸ, ਵਿਸ਼ਾਲ ਕਾਰ ਪਾਰਕਿੰਗ ਅਤੇ ਸੜਕ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ ਆਵਾਜਾਈ ਅਤੇ ਰਹਿਣ-ਸਹਿਣ ਵਿੱਚ ਵੱਡੀ ਸੁਵਿਧਾ ਮਿਲੇਗੀ।
ਇਸ ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਨਿਰਮਲ ਸਿੰਘ, ਸਰਦਾਰ ਕੁਲਦੀਪ ਸਿੰਘ ਪੰਨੂ, ਸਰਦਾਰ ਸੁਖਵੰਤ ਸਿੰਘ ਪੰਨੂ, ਸਰਦਾਰ ਦਵਿੰਦਰ ਸਿੰਘ ਸਿੱਧੂ, ਸਰਦਾਰ ਗੁਰਵੰਤ ਸਿੰਘ ਸੋਨੀ, ਸਰਦਾਰ ਗੁਰਦਿਆਲ ਸਿੰਘ, ਸਰਦਾਰ ਹਰਭਜਨ ਸਿੰਘ, ਸਰਦਾਰ ਅਜੀਤ ਪਾਲ ਸਿੰਘ, ਸਰਦਾਰ ਲੱਖਾ ਸਿੰਘ, ਸਰਦਾਰ ਗੁਰਜੀਤ ਸਿੰਘ ਦੀਪਾ, ਸਰਦਾਰ ਜਸਵੀਰ ਸਿੰਘ (ਬਹੇੜੀ-ਬਿਲਾਸਪੁਰ), ਸਰਦਾਰ ਜਨਰਲ ਸਿੰਘ, ਸਰਦਾਰ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਰਧਾਲੂ ਹਾਜ਼ਰ ਸਨ।
ਸੇਵਾ, ਸਿਮਰਨ ਅਤੇ ਸੰਗਤ ਦੀ ਭਾਵਨਾ ਨਾਲ ਸ਼ੁਰੂ ਹੋਏ ਇਹ ਵਿਕਾਸ ਕਾਰਜ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਦੇ ਉਜਲੇ ਭਵਿੱਖ ਅਤੇ ਸੰਗਤਾਂ ਦੀਆਂ ਸਹੂਲਤਾਂ ਲਈ ਇੱਕ ਮਹੱਤਵਪੂਰਨ ਉਪਲਬਧੀ ਮੰਨੇ ਜਾ ਰਹੇ ਹਨ।
